ਰੋਸ਼ਨੀ ਦੇ ਤਿਉਹਾਰ 'ਚ ਭਗਵਾਨ ਗਣੇਸ਼ ਅਤੇ ਲਕਸ਼ਮੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਗਣੇਸ਼ ਜੀ ਦੀ ਪੂਜਾ ਨਾਲ ਰਿੱਧੀ-ਸਿੱਧੀ ਅਤੇ ਲਕਸ਼ਮੀ ਪੂਜਾ ਨਾਲ ਧਨ, ਵੈਭਵ, ਸੁੱਖ ਅਤੇ ਸੰਪਤੀ ਆਦਿ ਦੀ ਪ੍ਰਾਪਤੀ ਹੁੰਦੀ ਹੈ। ਦੀਵਾਲੀ ਵਾਲੇ ਦਿਨ ਕੀਤੇ ਗਏ ਮੰਤਰ, ਯੰਤਰ ਅਤੇ ਤੰਤਰ ਦਾ ਉਪਯੋਗ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਧਨ ਦੀ ਦੇਵੀ ਦੀ ਪੂਜਾ ਕਰਦੇ ਹਨ।
ਇਸ ਸਾਲ ਦੀਵਾਲੀ 'ਤੇ ਲਕਸ਼ਮੀ ਗਣੇਸ਼ ਪੂਜਾ ਦੇ ਲਈ ਅੱਜ ਸ਼ਾਮ 7 ਵਜੇ ਤੋਂ 8 ਵੱਜ ਕੇ 34 ਮਿੰਟ ਤੱਕ ਸ਼ੁਭ ਸਮੇਂ ਦੱਸਿਆ ਗਿਆ ਹੈ। ਇਸ ਪੂਜਾ ਦੇ ਲਈ ਅੱਜ ਸ਼ਾਮ 6 ਵਜੇ 2 ਮਿੰਟ ਤੋਂ 8 ਵੱਜ ਕੇ 34 ਮਿੰਟ ਤੱਕ ਹੈ। ਪ੍ਰਦੋਸ਼ ਕਾਲ ਦੀ ਅਵਧੀ 'ਚ ਪੂਜਾ ਕਰਨਾ ਜ਼ਰੂਰੀ ਹੈ।
ਪੂਜਨ ਸਮੱਗਰੀ— ਮਹਾਂਲਕਸ਼ਮੀ ਪੂਜਾ 'ਚ ਕੇਸਰ, ਕੁਮਕੁਮ, ਚਾਵਲ, ਪਾਨ, ਸੁਪਾਰੀ, ਫਲ, ਫੁੱਲ, ਦੁੱਧ, ਪਤਾਸੇ, ਸਿੰਦੂਰ, ਮੇਵੇ, ਸ਼ਹਿਦ, ਮਿਠਾਈਆਂ, ਦਹੀਂ, ਗੰਗਾਜਲ, ਅਗਰਬੱਤੀ, ਦੀਪਕ, ਰੂੰ, ਮੌਲੀ, ਨਾਰੀਅਲ ਅਤੇ ਤਾਂਬੇ ਦਾ ਕਲਸ਼ ਹੁੰਦਾ ਹੈ।
ਪਹਿਲੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਬਾਜ਼ਾਰ ੋਤੋਂ ਵੀ ਗਣੇਸ਼ ਅਤੇ ਲਕਸ਼ਮੀ ਜੀ ਦੀ ਮਿੱਟੀ ਦੀ ਛੋਟੀ-ਵੱਡੀ ਮੂਰਤੀਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਫਿਰ ਇਕ ਸੁਪਾਰ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਸਾਫ ਕਰੋ। ਇਸ ਤੋਂ ਬਾਅਦ ਸੁਪਾਰੀ ਨੂੰ ਮੌਲੀ ਨਾਲ ਬੰਨ੍ਹ ਲਓ। ਮੌਲੀ ਨਾਲ ਬੰਨ੍ਹੀ ਸੁਪਾਰੀ ਨੂੰ ਚਾਂਦੀ, ਤਾਂਬਾ ਜਾਂ ਕਿਸੀ ਹੋਰ ਧਾਤੂ ਦੇ ਭਾਂਡੇ 'ਤੇ ਰੱਖੋ ਅਤੇ ਮੰਤਰਾਂ ਦਾ ਉਚਾਰਨ ਕਰੋ। ਗਣੇਸ਼ ਜੀ ਦੀ ਆਰਤੀ ਕਰੋ। ਇਸ ਤੋਂ ਬਾਅਦ ਲਕਸ਼ਮੀ ਜੀ ਦਾ ਧਿਆਨ ਕਰੋ। ਲਕਸ਼ਮੀ ਜੀ ਦੇ ਆਰਤੀ ਕਰਨ ਤੋਂ ਬਾਅਦ ਫੁੱਲ ਚੜ੍ਹਾਓ। ਫਿਰ ਲਕਸ਼ਮੀ-ਗਣੇਸ਼ ਨੂੰ ਮਿਠਾਈ ਚੜ੍ਹਾਓ। ਮਾਂ ਲਕਸ਼ਮੀ ਦੀ ਆਰਤੀ ਕਰਕੇ ਪ੍ਰਸਾਦ ਦੇ ਤੌਰ ਤੇ ਚੜ੍ਹਾਈ ਗਈ ਮਿਠਾਈ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਵੰਡ ਦਿਓ।
ਮਰਦਾਂ ਦੀਆਂ ਇਹ ਗੱਲਾਂ ਹੈਰਾਨ ਕਰ ਦੇਣਗੀਆਂ ਤੁਹਾਨੂੰ
NEXT STORY